ਉੱਤਰ ਭਾਰਤ ‘ਚ ਗਰਮੀ ਦਾ ਕਹਿਰ ਜਾਰੀ

0

ਉਤਰੀ ਭਾਰਤ ਵਿਚ ਪਿਛਲੇ ਸਮੇਂ ਤੋਂ ਪੈ ਰਹੀ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਐਤਵਾਰ ਨੂੰ ਲੋਕਾਂ ਲਈ ਕੁਝ ਤੇਜ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਕੀਤੀ ਜਾ ਸਕਦੀ ਹੈ, ਕਿਉਂਕਿ ਮੌਸਮ ਵਿਭਾਗ ਨੇ ਕੱਲ੍ਹ ਧੂਲ ਭਰੀ ਹਨ੍ਹੇਰੀ ਚੱਲਣ ਅਤੇ ਹਲਕੀ ਬਾਰਿਸ਼ ਹੋਣ ਦਾ ਅਨੁਮਾਨ ਲਗਾਇਆ ਹੈਸ਼ਨੀਵਾਰ ਨੁੰ ਘੱਟੋ ਘੱਟ ਤਾਪਮਾਨ 27.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਸਾਲ ਇਸ ਮੌਸਮ ਵਿਚ ਆਮ ਹੈ। ਨਮੀ 36 ਫੀਸਦੀ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਦਿਨ ਦੇ ਦੂਜੇ ਅੱਧ ਵਿਚ ਅੰਸ਼ਿਕ ਤੌਰ ਉਤੇ ਬੱਦਲ ਛਾਏ ਰਹਿਣ ਅਤੇ ਧੂਲ ਭਰੀ ਹਵਾਵਾਂ ਚੱਲਣ ਦਾ ਅਨੁਮਾਨ ਲਗਾਇਆ ਹੈ। ਇਸ ਦੌਰਾਨ ਜ਼ਿਆਦਾਤਰ ਤਾਪਮਾਨ 43 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ।

About Author

Leave A Reply

whatsapp marketing mahipal