ਇਸਤਰੀ ਅਕਾਲੀ ਦਲ ਨੇ ਫੂਕਿਆ ਕੇਜਰੀਵਾਲ ਸਰਕਾਰ ਦਾ ਪੁਤਲਾ

0

ਅਜਨਾਲਾ, ਪ੍ਰਭਜੋਤ ਸਿੰਘ
Prabjot News 2ਸਥਾਨਿਕ ਸ਼ਹਿਰ ਵਿਖੇ ਇਸਤਰੀ ਅਕਾਲੀ ਦਲ ਵੱਲੋਂ ਅੱਜ ਅਜਨਾਲਾ ਦੇ ਸਾਂਝ ਕੇਂਦਰ ਨੇੜੇ ਇਸਤਰੀ ਅਕਾਲੀ ਦਲ ਦੀ ਸੂਬਾਈ ਆਗੂ ਡਾ.ਅਵਤਾਰ ਕੌਰ ਅਤੇ ਇਸਤਰੀ ਅਕਾਲੀ ਦਲ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਪ੍ਰਧਾਨ ਬੀਬੀ ਬਲਵਿੰਦਰ ਕੌਰ ਸੰਧੂ ਦੀ ਅਗਵਾਈ ‘ਚ ਵੱਡੀ ਗਿਣਤੀ ਵਿਚ ਔਰਤਾਂ ਨੇ ਇਕੱਠੇ ਹੋਕੇ ਆਪ ਦੇ ਮਹਿਲਾ ਕਲਿਆਣ ਮੰਤਰੀ ਸੰਦੀਪ ਕੁਮਾਰ ਦੀਆਂ ਸਾਹਮਣੇ ਆਈਆਂ ਇਤਰਾਜ਼ਯੋਗ ਫੋਟੋਆਂ ਅਤੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਨੀਲੇ ਕਾਰਡ ਹੋਲਡਰਾਂ ਨੂੰ ਭਿਖਾਰੀ ਕਹਿਣ ਦੇ ਰੋਸ ਵੱਜੋ ‘ਆਪ’ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੁਤਲਾ ਫੂਕ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਬੀਬੀ ਅਵਤਾਰ ਕੌਰ ਅਜਨਾਲਾ ਤੇ ਜਿਲ੍ਹਾ ਦੇਹਾਤੀ ਪ੍ਰਧਾਨ ਬਲਵਿੰਦਰ ਕੌਰ ਸੰਧੂ ਨੇ ਕਿਹਾ ਕਿ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਜੋ ਨੀਲੇ ਕਾਰਡ ਹੋਲਡਰਾਂ ਨੂੰ ਭਿਖਾਰੀ ਕਿਹਾ ਗਿਆ ਹੈ ਉਹ ਗਰੀਬਾਂ ਪ੍ਰਤੀ ਬਹੁਰ ਮਾੜੀ ਸੋਚ ਹੈ। ਉਹਨਾਂ ਕਿਹਾ ਕਿ ਇਹ ਪੰਜਾਬ ਦੇ ਗਰੀਬ ਲੋਕ ਹੀ ਹਨ ਜੋ ਸਰਕਾਰ ਬਣਾਉਂਦੇ ਹਨ। ਉਹਨਾਂ ਕਿਹਾ ਕਿ ਆਪ ਦੇ ਮੰਤਰੀ ਦੀ ਇਤਰਾਜ਼ਯੋਗ ਸੀ.ਡੀ ਸਾਹਮਣੇ ਆਉਣ ਨਾਲ ਔਰਤਾਂ ਪ੍ਰਤੀ ਗਲਤ ਸੋਚ ਲੋਕਾਂ ਵਿਚ ਪੈਦਾ ਹੋ ਰਹੀ ਹੈ ਜੋ ਬਹੁਤ ਹੀ ਮਾੜੀ ਗੱਲ ਹੈ। ਇਸ ਮੌਕੇ ਜਿਲ੍ਹਾ ਦੇਹਾਤੀ ਪ੍ਰਧਾਨ ਬਲਵਿੰਦਰ ਕੌਰ ਸੰਧੂ, ਸੀਨੀਅਰ ਮੀਤ ਪ੍ਰਧਾਨ ਬੀਬੀ ਜਗਦੀਸ਼ ਕੌਰ, ਪ੍ਰਧਾਨ ਬੀਬੀ ਕੁਲਬੀਰ ਕੌਰ, ਰਮਦਾਸ ਸ਼ਹਿਰੀ ਦੇ ਪ੍ਰਧਾਨ ਜਸਵਿੰਦਰ ਕੌਰ ਗਿੱਲ, ਸਰਪੰਚ ਰਣਬੀਰ ਕੌਰ ਰਾਏਪੁਰ ਕਲਾਂ, ਪਰਮਜੀਤ ਕੌਰ, ਬਲਵਿੰਦਰ ਕੋਰ, ਅਮਰਜੀਤ ਕੌਰ, ਸੁਮਨ ਬੱਲ ਅਤੇ ਰੀਟਾ ਆਦਿ ਹਾਜ਼ਰ ਸਨ।

About Author

Leave A Reply

whatsapp marketing mahipal