ਇਥੋਪੀਆ ਦਾ ਜਹਾਜ ਤਬਾਹ : ਸਟਾਫ ਸਮੇਤ 157 ਮਰੇ

0

ਅਦੀਸ ਅਬਾਬਾ, ਆਵਾਜ਼ ਬਿਊਰੋ-ਇਥੋਪੀਅਨ ਏਅਰਲਾਈਨਜ਼ ਦਾ ਬੋਇੰਗ 737 ਜਹਾਜ ਅੱਜ ਸਵੇਰੇ ਅਦੀਸ ਅਬਾਬਾ ਤੋਂ ਉਡਾਣ ਭਰਨ ਦੇ ਛੇ ਮਿੰਟਾਂ ਬਾਅਦ ਹੀ ਕਰੈਸ਼ ਹੋ ਗਿਆ। ਇਸ ਬਦਕਿਸਮਤ ਜਹਾਜ ਵਿੱਚ 149 ਮੁਸਾਫਰ ਅਤੇ ਸਟਾਫ ਦੇ ਜੋ 8 ਮੈਂਬਰ ਸਫਰ ਕਰ ਰਹੇ ਸਨ, ਉਹ ਸਾਰੇ ਮਾਰੇ ਗਏ ਹਨ। ਸਰਕਾਰੀ ਮੀਡੀਆ ਅਨੁਸਾਰ ਹਾਦਸੇ ਵਿੱਚ ਕਿਸੇ ਦੇ ਵੀ ਜਿਊਂਦੇ ਬਚਣ ਦੀ ਸੰਭਾਵਨਾ ਨਹੀਂ ਹੈ।
ਇਹ ਜਹਾਜ਼ Îਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਤੋਂ ਕੀਨੀਆ ਦੇ ਨੈਰੋਬੀ ਜਾ ਰਿਹਾ ਸੀ। ਜਹਾਜ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 8.38 ਵਜੇ ਉਡਾਣ ਭਰੀ ਅਤੇ 6 ਮਿੰਟ ਬਾਅਦ ਹੀ ਇਸ ਦਾ ਏਅਰ ਸਿਸਟਮ ਨਾਲੋਂ ਸੰਪਰਕ ਟੁੱਟ ਗਿਆ। ਏਜੰਸੀ ਅਨੁਸਾਰ ਜਹਾਜ ਅਦੀਸ ਅਬਾਬਾ ਤੋਂ 50 ਕਿਲੋਮੀਟਰ ਦੂਰ ਕਰੈਸ਼ ਹੋਇਆ। ਇਹ ਜਹਾਜ਼ ਪਿਛਲੇ ਨਵੰਬਰ ਮਹੀਨੇ ਹੀ ਖਰੀਦਿਆ ਸੀ। ਇਥੋਪੀਅਨ ਏਅਰਲਾਈਨਜ਼ ਅਫਰੀਕਾ ਦੀ ਸਭ ਤੋਂ ਵੱਡੀ ਏਅਰਲਾਈਨਜ਼ ਕੰਪਨੀ ਮੰਨੀ ਜਾਂਦੀ ਹੈ।

About Author

Leave A Reply

whatsapp marketing mahipal