ਆਪਣੀ ਸਰਕਾਰ ਡਿੱਗਣ ਨਹੀਂ ਦਿਆਂਗੀ-ਮਮਤਾ ਬੈਨਰਜੀ

0

ਹਾਵੜਾ, ਆਵਾਜ਼ ਬਿਊਰੋ-ਬਦਲੇਖੋਰੀ ਦੀ ਸਿਆਸਤ ਦੇ ਮੂੰਹ ਆਏ ਪੱਛਮੀ ਬੰਗਾਲ ਵਿੱਚ ਆ ਰਹੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਨੇ ਆਪੋ-ਆਪਣੀਆਂ ਸਿਆਸੀ ਗੋਟੀਆਂ ਇਸ ਤਰੀਕੇ ਫਿੱਟ ਕਰਨੀਆਂ ਸ਼ੁਰੂ ਕੀਤੀਆਂ ਹਨ ਕਿ ਦੋਵਾਂ ਪਾਰਟੀਆਂ ਦੇ ਵਰਕਰਾਂ ਦੇ ਸਿਆਸੀ ਕਤਲ ਹੋਣੇ ਸ਼ੁਰੂ ਹੋ ਗਏ ਹਨ। ਇਨ•ਾਂ ਹਾਲਾਤਾਂ ਦੌਰਾਨ ਜਿੱਥੇ ਭਾਜਪਾ ਪੱਛਮੀ ਬੰਗਾਲ ਵਿੱਚ ਰਾਸ਼ਟਰਪਤੀ ਰਾਜ ਲਾਉਣ ਦੀ ਤਿਆਰੀ ਕਰ ਰਹੀ ਹੈ, ਉੱਥੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਖਤ ਚਿਤਾਵਨੀ ਦਿੱਤੀ ਹੈ ਕਿ ਜਿਸ ਕਿਸੇ ਨੇ ਵੀ ਉਸ ਦੀ ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ। ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਭਾਜਪਾ ਵੱਲੋਂ ਕੀਤਾ ਜਾ ਰਿਹਾ ਡਰਾਮਾ ਚੁੱਪ ਖੜ•ੀ ਰਹਿ ਕੇ ਨਹੀਂ ਦੇਖਾਂਗੀ।
ਮਮਤਾ ਬੈਨਰਜੀ ਨੇ ਅੱਜ ਹਾਵੜਾ ਵਿੱਚ ਸਾਰੇ ਸੂਬਾਈ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਨੇ ਬੀਤੀ ਰਾਤ ਜੋ ਐਡਵਾਈਜ਼ਰੀ ਜਾਰੀ ਕੀਤੀ ਹੈ, ਉਸ ਦੀ ਕੋਈ ਲੋੜ ਨਹੀਂ ਹੈ। ਉਨ•ਾਂ ਕਿਹਾ ਕਿ ਮੈਂ ਸੂਬੇ ਵਿੱਚ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਪੂਰੀ ਤਰ•ਾਂ ਸਮਰੱਥ ਹਾਂ ਅਤੇ ਮੈਨੂੰ ਕਿਸੇ ਕੇਂਦਰੀ ਮੱਦਦ ਦੀ ਲੋੜ ਨਹੀਂ। ਮਮਤਾ ਬੈਨਰਜੀ ਨੇ ਇਹ ਵੀ ਕਿਹਾ ਕਿ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ 2021 ਵਿੱਚ ਹੋਣੀਆਂ ਹਨ, ਪਰ ਭਾਰਤੀ ਜਨਤਾ ਪਾਰਟੀ ਨੂੰ ਹੁਣ ਤੋਂ ਹੀ ਇਹ ਚੋਣਾਂ ਜਿੱਤਣ ਦੀ ਭੁੱਖ ਪੈ ਗਈ ਹੈ। ਮਮਤਾ ਬੈਨਰਜੀ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਸਾਡੇ ਨਾਲ ਲਗਾਤਾਰ ਵਿਤਕਰੇ ਕਰ ਰਹੀ ਹੈ। ਉਨ•ਾਂ ਕਿਹਾ ਕਿ ਪੱਛਮੀ ਬੰਗਾਲ ਨੂੰ ਪਿਛਲੇ ਛੇ ਮਹੀਨਿਆਂ ਤੋਂ ਕੋਲਾ ਨਹੀਂ ਦਿੱਤਾ ਜਾ ਰਿਹਾ। ਜਦੋਂਕਿ ਜਿਨ•ਾਂ ਸੂਬਿਆਂ ਨੂੰ ਲੋੜ ਨਹੀਂ, ਉਨ•ਾਂ ਨੂੰ ਬਿਨਾਂ ਮੰਗੇ ਹੀ ਕੋਲਾ ਵੰਡਿਆ ਜਾ ਰਿਹਾ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਪਿਛਲੀ ਸੀ.ਪੀ.ਐੱੰਮ.ਦੀ ਸਰਕਾਰ ਦੇ ਚੁੱਕੇ ਹੋਏ ਕਰਜ਼ੇ ਟੀ.ਐੱਮ.ਸੀ. ਦੀ ਸਾਡੀ ਸਰਕਾਰ ਨੇ ਚੁਕਾਏ ਹਨ। ਉਨ•ਾਂ ਇਹ ਵੀ ਕਿਹਾ ਕਿ ਪੱਛਮੀ ਬੰਗਾਲ ਸਿਰ ਹਾਲੇ ਵੀ 57 ਹਜਾਰ ਕਰੋੜ ਰੁਪਏ ਦਾ ਕਰਜਾ ਹੈ।

About Author

Leave A Reply

whatsapp marketing mahipal