ਆਈ.ਟੀ.ਧਾਰਾ ਦੇ ਤਹਿਤ ਗ੍ਰਿਫਤਾਰੀਆਂ ਨਾ ਰੋਕੀਆਂ ਤਾਂ ਅਫਸਰਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾਵੇਗਾ-ਸੁਪਰੀਮ ਕੋਰਟ

0

ਨਵੀਂ ਦਿੱਲੀ, ਆਵਾਜ ਬਿਊਰੋ-ਸੁਪਰੀਮ ਕੋਰਟ ਨੇ 2015 ਵਿੱਚ ਖਤਮ ਕਰ ਦਿੱਤੀ ਗਈ ਆਈ.ਟੀ. ਦੀ ਧਾਰਾ 66-ਏ ਦੇ ਤਹਿਤ ਹੁਣ ਵੀ ਗ੍ਰਿਫਤਾਰੀਆਂ ਜਾਰੀ ਰਹਿਣ ਦਾ ਸਖਤ ਨੋਟਿਸ ਲੈਂਦਿਆਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਅੱਜ ਤੋਂ ਬਾਅਦ ਇਸ ਧਾਰਾ ਦੇ ਤਹਿਤ ਕਿਸੇ ਦੀ ਕੋਈ ਗ੍ਰਿਫਤਾਰੀ ਹੋਈ ਤਾਂ ਸੀਨੀਅਰ ਅਫਸਰਾਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ ਜਾਵੇਗਾ। ਸਮਾਪਤ ਕੀਤੀ ਗਈ ਧਾਰਾ ਦੇ ਤਹਿਤ ਕਿਸੇ ਵੀ ਵਿਅਕਤੀ ਨੂੰ ਵੈੱਬ ਸਾਈਟ ਉੱਪਰ ਕਥਿਤ ਤੌਰ ‘ਤੇ ਅਪਮਾਨਜਨਕ ਸਮੱਗਰੀ ਸਾਂਝੀ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਜਸਟਿਸ ਨਰੀਮਨ ਨੇ ਇਸ ਮਾਮਲੇ ‘ਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਇੱਕ ਸੰਸਥਾ ਵੱਲੋਂ ਦਾਇਰ ਜਨ ਹਿਤ ਪਟੀਸ਼ਨ ਤੇ ਸੁਣਵਾਈ ਕਰਦਿਆਂ ਕੇਂਦਰ ਸਰਕਾਰ ਨੂੰ ਜਵਾਬ ਦਾਖਲ ਕਰਨ ਲਈ ਚਾਰ ਹਫਤਿਆਂ ਦਾ ਸਮਾਂ ਦਿੱਤਾ ਹੈ। ਜਸਟਿਸ ਨਰੀਮਨ ਨੇ ਕਿਹਾ ਕਿ ਜੋ ਪਟੀਸ਼ਨ ਵਿੱਚ ਦੋਸ਼ ਲਗਏ ਗਏ ਹਨ, ਉਹ ਬਿਲਕੁਲ ਸਹੀ ਹਨ ਅਤੇ ਜੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਲਾਪ੍ਰਵਾਹੀ ਵਰਤਣ ਵਾਲਿਆਂ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ

About Author

Leave A Reply

whatsapp marketing mahipal