ਅਸਤੀਫ਼ੇ ਰਾਹੁਲ ਨੇ ਸ਼ੁਰੂ ਕੀਤੇ

0

ਨਵੀਂ ਦਿੱਲੀ, ਆਵਾਜ਼ ਬਿਊਰੋ-ਕਰਨਾਟਕ ਵਿੱਚ ਕਾਂਗਰਸ ਅਤੇ ਜਨਤਾ ਦਲ ਐੱਸ ਦੇ ਸਿਆਸੀ ਘਟਨਾਕ੍ਰਮ ਨੂੰ ਲੈ ਕੇ ਅੱਜ ਲੋਕ ਸਭਾ ਅਤੇ ਰਾਜ ਸਭਾ ਵਿੱਚ ਹੰਗਾਮੇ ਹੋਏ। ਕਾਂਗਰਸੀ ਸੰਸਦ ਮੈਂਬਰਾਂ ਨੇ ਭਾਜਪਾ ਉੱਪਰ ਦੋਸ਼ ਲਗਾਇਆ ਕਿ ਉਹ ਸਾਡੀ ਗੱਠਜੋੜ ਸਰਕਾਰ ਨੂੰ ਅਸਥਿਰ ਕਰਨ ਲਈ ਆਪਣੇ ਕੋਲੋਂ ਪੈਸੇ ਦੇ ਕੇ ਅਤੇ ਆਪਣੇ ਹਵਾਈ ਜਹਾਜ਼ ਦੇ ਕੇ ਸਾਡੇ ਵਿਧਾਇਕਾਂ ਨੂੰ ਅਸਤੀਫੇ ਦੇ ਕੇ ਮੁੰਬਈ ਜਾ ਕੇ ਐਸ਼ ਕਰਨ ਲਈ ਉਤਸ਼ਾਹ ਦੇ ਰਹੀ ਹੈ। ਕਾਂਗਰਸੀ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਭਾਜਪਾ ਸੂਬਾਈ ਸਰਕਾਰਾਂ ਨੂੰ ਡੇਗ ਕੇ ਆਪਣਾ ਰਾਜ ਕਾਇਮ ਕਰਨਾ ਚਾਹੁੰਦੀ ਹੈ। ਇਸ ਮਾਮਲੇ ‘ਤੇ ਸਫਾਈ ਦਿੰਦਿਆਂ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕਰਨਾਟਕ ਦੇ ਸਿਆਸੀ ਡਰਾਮੇ ਨਾਲ ਭਾਜਪਾ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸਤੀਫਿਆਂ ਦੀ ਸ਼ੁਰੂਆਤ ਤਾਂ ਰਾਹੁਲ ਗਾਂਧੀ ਨੇ ਸ਼ੁਰੂ ਕੀਤੀ ਸੀ ਅਤੇ ਇਹ ਅਸਤੀਫਿਆਂ ਦੀ ਚੱਲ ਰਹੀ ਲੜੀ ਹਾਲੇ ਵੀ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੀ ਹੈ। ਰਾਜਨਾਥ ਸਿੰਘ ਨੇ ਸੰਸਦ ਵਿੱਚ ਬੈਠੇ ਰਾਹੁਲ ਗਾਂਧੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਹੁਣ ਕਾਂਗਰਸ ਦਾ ਕੋਈ ਪ੍ਰਧਾਨ ਨਹੀਂ ਹੈ ਅਤੇ ਭਵਿੱਖ ਵਿੱਚ ਛੇਤੀ ਕੋਈ ਨਵਾਂ ਬਣਨ ਦੀ ਉਮੀਦ ਵੀ ਨਹੀਂ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਦੂਸਰਿਆਂ ਉੱਪਰ ਦੋਸ਼ ਲਗਾਉਣ ਤੋਂ ਪਹਿਲਾਂ ਕਾਂਗਰਸ ਨੂੰ ਆਪਣੇ ਘਰ ਵੱਲ ਝਾਤੀ ਮਾਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੈਨਲਾਂ ਅਤੇ ਅਖਬਾਰਾਂ ਦੀਆਂ ਖਬਰਾਂ ਗਵਾਹ ਹਨ ਕਿ ਕਾਂਗਰਸ ਦੇ ਧੋਖਿਆਂ ਤੋਂ ਦੁੱਖੀ ਮੁੱਖ ਮੰਤਰੀ ਕੁਮਾਰ ਸਵਾਮੀ ਕਿਵੇਂ ਰੋਜ਼ ਤੰਗ ਕੀਤੇ ਜਾਣ ਕਾਰਨ ਖੂਨ ਦੇ ਅੱਥਰੂ ਵਹਾਉਂਦੇ ਸਨ।

About Author

Leave A Reply

whatsapp marketing mahipal