ਅਮਰੀਕਾ ਵੱਲੋਂ ਅੱਜ ਪਾਕਿ ਨੂੰ ਝਟਕਾ

0

ਪੰਜ ਸਾਲ ਦਾ ਵੀਜਾ ਸਮਾਂ ਘਟਾ ਕੇ ਤਿੰਨ ਮਹੀਨੇ ਕੀਤਾ
ਵਾਸ਼ਿੰਗਟਨ, ਆਵਾਜ਼ ਬਿਊਰੋ-ਭਾਰਤ ਨੂੰ ਕਾਰੋਬਾਰੀ ਝਟਕੇ ਦੇਣ ਦੌਰਾਨ ਅਮਰੀਕਾ ਨੇ ਅੱਜ ਪਾਕਿਸਤਾਨੀ ਨਾਗਰਿਕਾਂ ਨੂੰ ਵੀ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਵੀਜਾ ਦੇਣ ਸਬੰਧੀ ਨੀਤੀ ਵਿੱਚ ਤਬਦੀਲੀ ਕਰਦਿਆਂ ਪੰਜ ਸਾਲ ਦਾ ਵੀਜਾ ਦੇਣ ਦੀ ਥਾਂ ਹੁਣ ਤਿੰਨ ਮਹੀਨੇ ਦਾ ਵੀਜਾ ਦੇਣ ਦੀ ਨੀਤੀ ਬਣਾਈ ਹੈ। ਇਸ ਦੇ ਨਾਲ ਹੀ ਵੀਜਾ ਫੀਸ 160 ਡਾਲਰ ਤੋਂ ਵਧਾ ਕੇ 190 ਡਾਲਰ ਕਰ ਦਿੱਤੀ ਹੈ। ਆਮ ਨਾਗਰਿਕਾਂ ਦੇ ਨਾਲ-ਨਾਲ ਪੱਤਰਕਾਰਾਂ ਨੂੰ ਦਿੱਤੇ ਜਾਣ ਵਾਲੇ ਵੀਜੇ ਦਾ ਸਮਾਂ ਵੀ ਘਟਾ ਕੇ ਤਿੰਨ ਮਹੀਨੇ ਕਰ ਦਿੱਤਾ ਗਿਆ ਹੈ। ਪਾਕਿਸਤਾਨ ਤੋਂ ਕੰਮ ਅਤੇ ਮਿਸ਼ਨਰੀ ਪ੍ਰਾਜੈਕਟਾਂ ਲਈ ਆਉਣ ਵਾਲਿਆਂ ਨੂੰ ਹੁਣ ਪੰਜ ਸਾਲ ਦੀ ਥਾਂ ਇੱਕ ਸਾਲ ਦਾ ਵੀਜਾ ਦਿੱਤਾ ਜਾਵੇਗਾ। ਇਸੇ ਦੌਰਾਨ ਸਰਕਾਰ ਨੇ ਵਪਾਰ, ਸੈਰ-ਸਪਾਟਾ ਅਤੇ ਵਿਦਿਆਰਥੀ ਦਾ ਵੀਜਾ ਪੰਜ ਸਾਲ ਲਈ ਦੇਣਾ ਜਾਰੀ ਰੱਖਿਆ ਹੈ।

About Author

Leave A Reply

whatsapp marketing mahipal