ਅਮਰੀਕਾ ਵਿੱਚ ਤੇਜ ਮੀਂਹ ਤੋਂ ਬਾਅਦ ਹੜ• 

0

* ਵਾਈਟ ਹਾਊਸ ਵੀ ਪਾਣੀ ਵਿੱਚ ਡੁੱਬਿਆ
ਵਾਸ਼ਿੰਗਟਨ, ਆਵਾਜ਼ ਬਿਊਰੋ-ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਰਜੀਨੀਆ, ਕੋਲੰਬੀਆ ਵਿੱਚ ਤੇਜ ਬਾਰਸ਼ ਤੋਂ ਬਾਅਦ ਹੜ• ਆ ਗਏ ਹਨ, ਜਿਸ ਕਾਰਨ ਵਾਈਟ ਹਾਊਸ ਵੀ ਪਾਣੀ ਨਾਲ ਭਰ ਗਿਆ ਹੈ। ਵਾਈਟ ਹਾਊਸ ਦੇ ਬੇਸਮੈਂਟ ਵਿੱਚ ਬਣੇ ਮੀਡੀਆ ਰੂਪ ਵਿੱਚ ਪਾਣੀ ਭਰਨ ਕਰਕੇ ਉੱਥੇ ਆਉਣਾ ਜਾਣਾ ਬੰਦ ਹੋ ਗਿਆ ਹੈ। ਮੌਸਮ ਵਿਭਾਗ ਨੇ ਸ਼ਹਿਰੀ ਖੇਤਰਾਂ ਵਿੱਚ ਐਮਰਜੈਂਸੀ ਸਥਿਤੀ ਐਲਾਨ ਕਰ ਦਿੱਤੀ ਹੈ। ਖਰਾਬ ਮੌਸਮ ਕਾਰਨ ਦੱਖਣੀ ਵਾਸ਼ਿੰਗਟਨ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਰੱਦ ਕਰ ਦਿੱਤੀ ਗਈ ਹੈ। ਉੱਤਰ ਪੂਰਬੀ ਵਾਸ਼ਿੰਗਟਨ ਦੇ ਕਈ ਖੇਤਰ ਵੀ ਪਾਣੀ ਭਰ ਜਾਣ ਕਾਰਨ ਬੰਦ ਕੀਤੇ ਗਏ ਹਨ। ਭਾਰੀ ਬਾਰਸ਼ ਕਾਰਨ ਲੱਗਭੱਗ ਸਾਰੇ ਪਾਸੇ ਸ਼ਹਿਰੀ ਅਤੇ ਕਸਬਿਆਂ ਦੇ ਖੇਤਰਾਂ ਵਿੱਚ ਹੜ• ਵਰਗੇ ਹਾਲਾਤ ਬਣੇ ਹੋਏ ਹਨ।

About Author

Leave A Reply

whatsapp marketing mahipal