ਅਕਾਲੀ ਦਲ ਨੇ ਭਗਵੰਤ ਮਾਨ ਅਤੇ ਕੇਜਰੀਵਾਲ ਦਾ ਪੁਤਲਾ ਫੂਕਿਆ

0

2ਗਿੱਦੜਬਾਹਾ ( ਦੀਪਕ ਬੱਬਰ)
ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਵੱਲੋਂ ਨੀਲੇ ਕਾਰਡ ਦੇ ਲਾਭਪਾਤਰੀਆਂ ਨੂੰ ਭਿਖਾਰੀ ਕਹੇ ਜਾਣ ਤੇ ਪੰਜਾਬ ਭਰ ਵਿੱਚ ਨੀਲੇ ਕਾਰਡ ਲਾਭਪਾਤਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਉਹਨਾਂ ਲੋਕਾਂ ਵੱਲੋਂ ਪੰਜਾਬ ਭਰ ਵਿੱਚ ਪੁਤਲੇ ਫੂਕੇ ਜਾ ਰਹੇ ਹਨ ਇਸੇ ਤਹਿਤ ਅੱਜ ਗਿੱਦੜਬਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ. ਹਰਦੀਪ ਸਿੰਘ ਡਿੰਪੀ ਢਿੱਲੋ ਦੀ ਅਗਵਾਈ ਵਿੱਚ ਗਿੱਦੜਬਾਹਾ ਦੇ ਹੁਸਨਰ ਚੌਕ ਵਿਖੇ ਭਗਵੰਤ ਮਾਨ ਅਤੇ ਕੇਜਰੀਵਾਲ ਦਾ ਪੁਤਲਾ ਫੂਕਿਆ ਅਤੇ ਜੰਮ ਕੇ ਨਾਅਰੇ ਬਾਜੀ ਕੀਤੀ ਇਸ ਮੌਕੇ ਹਰਦੀਪ ਸਿੰਘ ਡਿੰਪੀ ਢਿੱਲੋ ਨੇ ਕਿਹਾ ਕਿ ਕੇਜਰੀ ਵਾਲ ਦੀ ਸਹਿ ਤੇ ਭਗਵੰਤ ਮਾਨ ਜੋ ਅਕਸਰ ਸ਼ਰਾਬ ਦੇ ਨਸ਼ੇ ਵਿੱਚ ਗਲਤ ਬਿਆਨਬਾਜੀ ਕਰਦਾ ਰਹਿੰਦਾ ਹੈ ਜਿਸਨੂੰ ਸਮਾਜ ਪ੍ਰਵਾਨ ਨਹੀ ਕਰਦਾ ਨੀਲੇ ਕਾਰਡ ਲਾਭਪਾਤਰੀ ਗਰੀਬ ਪਰਿਵਾਰਾਂ ਨੂੰ ਭਿਖਾਰੀ ਕਹਿਣ ਤੇ ਹਿਰਦੇ ਨੂੰ ਠੇਸ ਪਹੁੰਚੀ ਹੈ ਭਗਵੰਤ ਮਾਨ ਦੇ ਇਸ ਬਿਆਨ ਦੀ ਨਿਖੇਧੀ ਕਰਦਿਆਂ ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਨੀਲੇ ਕਾਰਡ ਧਾਰਕ ਗਰੀਬ ਪਰਿਵਾਰਾਂ ਤੋ ਮੁਆਫੀ ਮੰਗਣੀ ਚਾਹੀਦੀ ਹੈ ਤੇ ਕੇਜਰੀਵਾਲ ਦਾ ਪੰਜਾਬੀਆਂ ਅਤੇ ਪੰਜਾਬੀਅਤ ਦੇ ਵਿਰੋਧੀ ਹੋਣ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹ ਇਸ ਮੌਕੇ ਮਾਧੋਦਾਸ ਸਿੰਘ ਜਿਲ੍ਹਾ ਪ੍ਰਧਾਨ ਬੀ.ਸੀ ਵਿੰਗ, ਸਾਮ ਲਾਲ ਲਡਵਾਲ ਪ੍ਰਧਾਨ ਐਸ.ਸੀ ਵਿੰਗ, ਮਹਾਂਵੀਰ ਪੋਡੀ ਜਿਲ੍ਹਾ ਵਾਈਸ ਪ੍ਰਧਾਨ ਐਸ.ਸੀ ਵਿੰਗ, ਸਤਨਾਮ ਸਿੰਘ ਪ੍ਰਧਾਨ ਸਬਜੀ ਮੰਡੀ, ਬੀਬੀ ਪ੍ਰਵੀਨ ਕੌਰ ਮਾਲਵਾ ਜਿਲ੍ਹਾ ਅਡਵਾਈਜਰ ਇਸਤਰੀ ਵਿੰਗ , ਬੀਬੀ ਪਰਮਜੀਤ ਕੌਰ ਮਧੀਰ ਮਹਿਲਾ ਆਗੂ, ਬੀਬੀ ਸੁਨੀਤਾ,ਸੀਪਨ ਬੁੱਟਰ ਐਸ.ਸੀ ਆਗੂ, ਕੌਸਲਰ ਬੁੱਧ ਰਾਮ, ਕੌਸਲਰ ਪੂਰਨ ਚੰਦ, ਓਮ ਪ੍ਰਕਾਸ. ਬਾਂਕਾ, ਰਾਜ ਕੁਮਾਰ, ਸੰਦੀਪ ਫੁੱਲਾਂ ਵਾਲਾ ਅਤੇ ਰਵੀ ਐਮ.ਸੀ ਨੇ ਮੰਗ ਕੀਤੀ ਹੈ ਕਿ ਭਗਵੰਤ ਮਾਨ ਖਿਲਾਫ ਐਸ.ਸੀ ਐਕਟ ਤਹਿਤ ਕਾਰਵਾਈ ਕੀਤੀ ਜਾਵੇ ਤੇ ਜਦ ਤੱਕ ਭਗਵੰਤ ਮਾਨ ਮੁਆਫੀ ਨਹੀ ਮੰਗਦਾ ਇਹ ਪ੍ਰਦਰਸ਼ਨ ਜਾਰੀ ਰਹਿਣਗੇ। ਇਸ ਮੌਕੇ ਅਸੋ.ਕ ਕੁਮਾਰ ਬੁੱਟਰ ਡਾਇਰੈਕਟਰ ਵੇਅਰ ਹਾਊਸ ਪੰਜਾਬ,ਚੇਅਰਮੈਨ ਚਰਨਜੀਤ ਸਿੰਘ ਭੂੰਦੜ,ਕਾਕਾ ਨੰਬਰਦਾਰ, ਜਗਨੰਦਨ ਸਿੰਘ ਗਿੱਲ,ਜਸਵੰਤ ਸਿੰਘ ਸਿੱਧੂ ਪ੍ਰਧਾਨ ਨਗਰ ਕੌਸਲ ਗਿੱਦੜਬਾਹਾ,ਗੁਰਪ੍ਰੀਤ ਗਿਲਜੇਵਾਲਾ,ਰਿੰਪਾ ਫਕਰਸਰ, ਜਸਵਿੰਦਰ ਢਿੱਲੋ,ਕੁਲਦੀਪ ਸਿੰਘ ਲੁਹਾਰਾ ,ਸਾਹਿਲ ਸ.ਰਮਾ , ਗੁਰਪ੍ਰੀਤ ਸਿੰਘ, ਸੰਦੀਪ ਕੁਮਾਰ , ਨਵੀਨ ਮਿੱਤਲ ,ਮਿੰਟੂ ਵਾਲੀਆ , ਮੋਗਲੀ ਆਦਿ ਹਾਜਰ ਸਨ।

About Author

Leave A Reply

whatsapp marketing mahipal