ਅਕਾਲੀ ਦਲ ‘ਚੋਂ ਕਾਂਗਰਸ ‘ਚ ਸ਼ਾਮਲ ਹੋਈ ਸਾਬਕਾ ਵਿਧਾਇਕ ਨੇ ਟਕਸਾਲੀ ਵਰਕਰਾਂ ਦੇ ਕੀਤਾ ਨੱਕ ‘ਚ ਦਮ

0

ਮੋਗਾ / ਚਮਕੌਰ ਸਿੰਘ ਲੋਪੋਂ
ਅਕਾਲੀ ਦਲ ਦੀ ਟਿਕਟ ‘ਤੇ ਜਿੱਤ ਕਿ ਪਹਿਲੀ ਵਾਰ ਵਿਧਾਨ ਸਭਾ ਦੀਆਂ ਪੌੜੀਆ ਚੜਣ ਵਾਲੀ ਹਲਕਾ ਨਿਹਾਲ ਸਿੰਘ ਵਾਲਾ ਰਿਜ਼ਰਵ ਤੋਂ ਬੀਬੀ ਰਾਜਵਿੰਦਰ ਕੌਰ ਭਾਗੀਕੇ ਜਿਥੇ ਪਿਛਲੇ ਸਰਕਾਰ ਦੌਰਾਨ ਟਕਸਾਲੀ ਅਕਾਲੀ ਆਗੂਆਂ ਨਾਲ ਪੰਜ ਸਾਲ ਭਿੜਣ ਵਿੱਚ ਲੱਗੀ ਰਹੀ ਅਤੇ ਜਥੇਦਾਰ ਤੋਤਾ ਸਿੰਘ ਦੇ ਧੜੇ ਨਾਲ ਆਮ ਹੀ ‘ਮਿਹਣੋ ਮਿਹਣੀ’ ਹੁੰਦੀ ਰਹੀ ਅਤੇ ਹਲਕੇ ਵਿੱਚ ਦੋ ਧੜੇ ਕਾਇਮ ਹੋ ਗਏ ਸਨ ਅਤੇ ਵਿਕਾਸ ਕਾਰਜ ਭੁੱਲ ਕਿ ਇਕ ਦੂਜੇ ‘ਤੇ ਸਤਾ ਦੇ ਜ਼ੋਰ ਨਾਲ ਪਰਚੇ ਦਰਜ ਕਰਵਾਉਣ ਵਿੱਚ ਹੀ ਲੱਗੇ ਰਹੇ ਅਤੇ ਉਸ ਸਮੇਂ ਟਕਸਾਲੀ ਕਾਗਰਸੀਆਂ ਨੂੰ ਵੀ ਹੇਠਾ ਲਾਉਣ ਦੇ ਚੱਕਰ ਵਿਚ ਕਥਿਤ ਤੌਰ ‘ਤੇ ਝੂਠੇ ਪਰਚੇ ਦਰਜ ਕਰਵਾਏ ਪਰ ਇਸ ਵਾਰ ਇਹ ਦੋਨੋ ਧੜਿਆ ਦਾ ਕਾਟੋ ਕਲੇਸ਼ ਅਕਾਲੀ ਦਲ ਹਾਂਈ ਕਮਾਂਡ ਕੋਲ ਪਹੁੰਚਾ ਸ਼ਾਇਦ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਉਨ੍ਹਾਂ ਭਾਵੇਂ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਟਿਕਟ ਕੱਟ ਕਿ ਵਿਧਾਨ ਸਭਾ ਜਗਰਾਉ ਤੋਂ ਵਿਧਾਇਕ ਐਸ.ਆਰ ਕਲੇਰ ਨੂੰ ਦੇ ਦਿੱਤੀ ਸੀ ਪਰ ਲੋਕਾਂ ਵਿਚ ਅਕਾਲੀ ਦਲ ਪ੍ਰਤੀ ਗੁੱਸਾ ਭਾਬੜ ਦਾ ਰੂਪ ਧਾਪ ਧਾਰਨ ਕਰ ਚੁੱਕਾ ਸੀ। ਦੂਜੇ ਪਾਸੇ ਟਿਕਟ ਕੱਟੇ ਜਾਣ ਤੋਂ ਬਾਅਦ ਜਿਥੇ ਬੀਬੀ ਧੜੇ ਨੇ ਗੁਰਦੁਆਰਾ ਸ੍ਰੀ ਤਖਤੂਪਾਰਾ ਸਾਹਿਬ ਵਿਖੇ ਸ਼ਕਤੀ ਪ੍ਰਦਰਸਨ ਕਰਕੇ ਕਾਗਰਸ ਵਿਚ ਜਾਣ ਦਾ ਫੈਸ਼ਲਾਂ ਲਿਆਂ ਭਾਵੇ ਜੋ ਅੱਜ ਬੀਬੀ ਨਾਲ ਮਿਲ ਕਿ ਮਾਲ ਤੋਂ ਮਲਾÂਂੀ ਲਾਉਣ ਲਈ ਜਿੰਦਾਬਾਦ ਕਰ ਰਹੇ ਹਨ ਇਹਨਾਂ ਆਗੂਆਂ ਨੇ ਬੱਧਨੀ ਕਲਾਂ ਦੀ ਦਾਣਾ ਮੰਡੀ ਵਿਚ ਬੀਬੀ ਵਿਰੁੱਧ ਇਕੱਠ ਕਰਕੇ ਹਾਂਈ ਕਮਾਂਡ ਤੋਂ ਟਿਕਟ ਨਾ ਦੇਣ ਦੀ ਮੰਗ ਵੀ ਕੀਤੀ ਸੀ ਪਰ ਕਾਂਗਰਸ ਨੇ ਟਿਕਟ ਬੀਬੀ ਭਾਗੀਕੇ ਨੂੰ ਹੀ ਦੇ ਦਿੱਤੀ ਜਿਸ ‘ਤੇ ਭਾਵੇਂ ਸਾਰੇ ਆਗੂਆਂ ਕਾਂਗਰਸ ਲਈ ਡਟ ਕੇ ਜ਼ੋਰ ਵੀ ਲਾਇਆਂ ਪਰ ਬੀਬੀ ਨੂੰ ਲੋਕਾਂ ਨੇ ਬੁਰੀ ਤਰਾਂ ਨਕਾਰ ਦਿੱਤਾ ਪਰ ਕਈ ਸਿਆਸੀ ਮਾਹਰਾ ਦਾ ਇਹ ਵੀ ਕਹਿਣਾ ਸੀ ਕਿ ਜੇਕਰ ਕਿਸੇ ਹਲਕੇ ਦੇ ਟਕਸਾਲੀ ਆਗੂ ਨੂੰ ਟਿਕਟ ਮਿਲ ਜਾਦੀ ਤਾਂ ਜਿੱਤ ਕਾਂਗਰਸ ਦੀ ਹੋਣੀ ਸੀ ਕਿਉਕਿ ਬਲਾਕ ਸੰਮਤੀ, ਸਰਪੰਚੀ ਅਤੇ ਐਮ.ਸੀ ਵੀ ਜਿਆਦਾ ਕਾਂਗਰਸ ਪਾਰਟੀ ਦੇ ਜਿੱਤੇ ਸਨ ਲੋਕ ਬੀਬੀ ਭਾਗੀਕੇ ਦੀਆਂ ਨੀਤੀਆਂ ਤੋਂ ਖ਼ਫਾ ਸਨ। ਅੱਜ ਮੋਗਾ ਵਿਖੇ ਕਾਂਗਰਸ ਸੇਵਾ ਦਲ ਦੇ ਜਿਲ੍ਹਾਂ ਪ੍ਰਧਾਨ ਜਗਸੀਰ ਸਿੰਘ ਕਿੱਕਰ ਨੇ ਵਿਸ਼ੇਸ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਜਦੋਂ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣ ਗਈ ਤਾਂ ਲੋਕਾਂ ਨੂੰ ਵਿਕਾਸ ਕਾਰਜਾ ਦੀ ਆਸ ਬੱਝ ਗਈ ਸੀ ਪਰ ਪਿਛਲੇ ਕਈ ਮਹੀਨਿਆਂ ਤੋਂ ਜੋ ਹਲਕੇ ਵਿਚ ਚਲ ਰਿਹਾ ਹੈ ਉਸ ਤੋਂ ਲੋਕ ਅਤੇ ਟਕਸਾਲੀ ਕਾਂਗਰਸੀ ਆਗੂ ਸਹਿਮ ਕਿ ਰਹਿ ਗਏ ਹਨ ਜਿਨ੍ਹਾਂ ਵਿੱਚ ਪਹਿਲਾਂ ਆਪਣੇ ਚਹੇਤਿਆਂ ਨੂੰ ਟਰੱਕ ਯੂਨੀਅਨਾ ‘ਤੇ ਕਬਜੇ ਕਰਵਾਉਣਾ ਫਿਰ ਹਲਕੇ ਵਿਚ ਧੜੇ ਬੰਦੀ ਪੈਦਾ ਕਰਕੇ ਆਪਣੀਆਂ ਕਿੜਾ ਕੱਢਣ ‘ਤੇ ਲੱਗ ਗਈ ਅਤੇ ਹੁਣ ਬੀਤੇ ਦਿਨੀ ਕਾਂਗਰਸ ਸੇਵਾ ਦਲ ਦੇ ਸੂਬਾ ਸਕੱਤਰ ਗਰਮੇਲ ਸਿੰਘ ਲਿਖਾਰੀ, ਗੁਰਜੰਟ ਸਿੰਘ ਜੰਟਾ ਐਮ.ਸੀ ਅਤੇ ਮੇਰੇ ‘ਤੇ 307 ਦਾ ਮਾਮਲਾ ਦਰਜ ਕਰਵਾ ਦਿੱਤਾ ਪਰ ਬੀਬੀ ਭਾਗੀਕੇ ਦੇ ਮਨਸੂਬੇ ਹਨ ਕਿ ਹਲਕੇ ਅੰਦਰ ਕਾਂਗਰਸ ਨੂੰ ਪਾੜ ਕਿ ਰਾਜ ਕਰੂਗੀ ਉਹ ਕਦੇ ਪੂਰੇ ਨਹੀ ਹੋਣ ਦਿੱਤੇ ਜਾਣਗੇ ਉਨ੍ਹਾਂ ਦੋਸ਼ ਲਾਇਆਂ ਕਿ ਸਾਡੇ ਸ਼ਹਿਰ ਬੱਧਨੀ ਕਲਾਂ ਚੋ ਕਾਂਗਰਸ ਦੀ ਵੋਟ ਵੱਧੀ ਪਰ ਬੀਬੀ ਦੇ ਆਪਣੇ ਪਿੰਡ ਭਾਗੀਕੇ ਤੋਂ ਵੋਟ ਘੱਟ ਗਈ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਬੀਬੀ ਦਾ ਰਸੂਖ ਪਿੰਡ ਵਿਚ ਵਧੀਆਂ ਨਹੀ ਹਲਕੇ ਵਿਚ ਕੀ ਕਰੇਗੀ ਉਨ੍ਹਾਂ ਕਿਹਾ ਕਿ ਹਲਕੇ ਦੇ ਟਕਸਾਲੀ ਵਰਕਰ ਹਾਂਈ ਕਾਂਮਡ ਨੂੰ ਇਸ ਸਾਰੇ ਮਾਮਲੇ ਤੋਂ ਜਾਣੂ ਕਰਵਾ ਕਿ ਬੀਬੀ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨ ਤੋਂ ਇਲਵਾਂ ਹਲਕੇ ਦੀ ਵਾਗਡੋਰ ਕਿਸੇ ਪੁਰਾਣੇ ਕਾਂਗਰਸੀ ਆਗੂ ਨੂੰ ਸੌਪਣ ਦੀ ਮੰਗ ਕਰਨਗੇ ਤਾਂ ਜੋ ਹਲਕੇ ਦਾ ਵਿਕਾਸ ਹੋ ਸਕੇ ਅਤੇ ਲੋਕਾਂ ਨੂੰ ਧੱੜੇ ਬੰਦੀ ਤੋਂ ਦੂਰ ਕਰਕੇ ਕਾਗਰਸ ਨਾਲ ਜੋੜਿਆਂ ਜਾ ਸਕੇ।

About Author

Leave A Reply

whatsapp marketing mahipal